PANDA National Helpline (Monday to Saturday) 1300 726 306

HomePunjabi | ਪੰਜਾਬੀ: ਚੇਤਨਾ (ਗਰਾਊਂਡਿੰਗ) ਕਸਰਤ - ਤਣਾਅ ਨੂੰ ਛੱਡਣ ਲਈ ਸਰੀਰ ਦਾ ਸਕੈਨ ਅਤੇ ਢਿੱਲਾ ਕਰਨਾ

Punjabi | ਪੰਜਾਬੀ: ਚੇਤਨਾ (ਗਰਾਊਂਡਿੰਗ) ਕਸਰਤ - ਤਣਾਅ ਨੂੰ ਛੱਡਣ ਲਈ ਸਰੀਰ ਦਾ ਸਕੈਨ ਅਤੇ ਢਿੱਲਾ ਕਰਨਾ

ਇਹ ਗਰਾਊਂਡਿੰਗ ਕਸਰਤ ਤੁਹਾਡੇ ਸਾਹ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਤਿਆਰ ਕੀਤੀ ਗਈ ਹੈ।

ਜਦੋਂ ਤੁਸੀਂ ਆਪਣੇ ਸਾਹ ਨੂੰ ਹੌਲੀ ਕਰਦੇ ਹੋ, ਤਾਂ ਤੁਸੀਂ ਆਪਣੇ ਭੱਜ ਰਹੇ ਮਨ ਨੂੰ ਵੀ ਹੌਲੀ ਕਰ ਸਕਦੇ ਹੋ। ਇਹ ਤਣਾਅ ਘਟਾਉਣ ਵਿੱਚ ਮੱਦਦ ਕਰ ਸਕਦਾ ਹੈ।

ਜਦੋਂ ਵੀ ਤੁਹਾਨੂੰ ਲੋੜ ਹੋਵੇ ਇਸ ਅਭਿਆਸ 'ਤੇ ਵਾਪਸ ਜਾਓ।

ਜੇਕਰ ਤੁਸੀਂ ਸੁਣਨ ਦੀ ਬਜਾਏ ਇਸ ਅਭਿਆਸ ਨੂੰ ਪੜ੍ਹਨਾ ਪਸੰਦ ਕਰਦੇ ਹੋ, ਤਾਂ ਤੁਹਾਨੂੰ ਹੇਠਾਂ ਇੱਕ ਪ੍ਰਤੀਲਿਪੀ ਮਿਲੇਗੀ।

Jump to
ਹੈਲਪਲਾਈਨ

ਚੇਤਨਾ (ਗਰਾਊਂਡਿੰਗ) ਕਸਰਤ

ਮੈਂ ਤੁਹਾਨੂੰ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਛੋਟੀ ਜਿਹੀ ਕੇਵਲ ਸਰੀਰ ਨਾਲ ਹੀ ਕੀਤੀ ਜਾ ਸਕਣ ਵਾਲੀ ਕਸਰਤ ਬਾਰੇ ਦੱਸਣ ਜਾ ਰਹੀ ਹਾਂ, ਜਿਸਨੂੰ ਪੌਲ ਗਿਲਬਰਟ ਦੀ ਸਧਾਰਨ ਸਰੀਰ ਨੂੰ ਸਕੈਨ ਅਤੇ ਢਿੱਲਾ ਛੱਡਣ ਦੀ ਤਕਨੀਕ ਤੋਂ ਬਣਾਇਆ ਗਿਆ ਹੈ। ਇਸ ਵਿੱਚ ਆਪਣੇ ਨਾਲ ਚਿੰਤਨ (ਚੈੱਕ-ਇਨ) ਕਰਨ ਲਈ ਕੁੱਝ ਕੁ ਮਿੰਟ ਹੀ ਲੱਗਦੇ ਹਨ। ਚਾਹੇ ਤੁਹਾਨੂੰ ਕੁੱਝ ਵੀ ਇੱਥੇ ਲੈ ਕੇ ਆਇਆ ਹੈ, ਜੇਕਰ ਤੁਹਾਡੇ ਦਿਮਾਗ ਨੂੰ ਕੋਈ ਚੀਜ਼ ਪਰੇਸ਼ਾਨ ਕਰ ਰਹੀ ਹੈ, ਤਾਂ ਇਸ ਨੂੰ ਇੱਕ ਪਾਸੇ ਰੱਖ ਦਿਓ। ਸਿਰਫ਼ ਇੱਕ ਪਲ ਲਈ ਹੀ। ਤੁਸੀਂ ਇਹ ਸਮਾਂ ਆਪਣੇ-ਆਪ ਨੂੰ ਜ਼ਮੀਨ 'ਤੇ ਵਾਪਸ ਲਿਆਉਣ ਅਤੇ ਆਪਣੇ ਸਰੀਰ ਨੂੰ ਢਿੱਲਾ ਛੱਡਣ ਲਈ ਵਰਤ ਸਕਦੇ ਹੋ। ਤੁਸੀਂ ਇਸ ਕਸਰਤ ਨੂੰ ਬੈਠ ਕੇ ਜਾਂ ਲੇਟ ਕੇ ਵੀ ਕਰ ਸਕਦੇ ਹੋ।

ਆਓ ਸ਼ੁਰੂ ਕਰੀਏ। ਜਿਵੇਂ ਹੀ ਤੁਸੀਂ ਆਪਣੇ ਨੱਕ ਰਾਹੀਂ ਸਾਹ ਅੰਦਰ ਖਿੱਚਦੇ ਹੋ ਅਤੇ ਮੂੰਹ ਰਾਹੀਂ ਸਾਹ ਬਾਹਰ ਕੱਢਦੇ ਹੋ ਤਾਂ ਆਪਣੇ ਸਾਹ 'ਤੇ ਧਿਆਨ ਲਗਾਉਣਾ ਸ਼ੁਰੂ ਕਰੋ। ਹੌਲੀ-ਹੌਲੀ ਧਿਆਨ ਨੂੰ ਆਪਣੇ ਸਾਹ ਲੈਣ ਦੀ ਕੁਦਰਤੀ ਆਰਾਮਦਾਇਕ ਲੈਅ 'ਤੇ ਕੇਂਦਰਿਤ ਕਰੋ।

ਹੁਣ ਆਪਣਾ ਧਿਆਨ ਆਪਣੀਆਂ ਲੱਤਾਂ ਵੱਲ ਲੈ ਜਾਓ। ਉਹ ਕਿਵੇਂ ਮਹਿਸੂਸ ਹੋ ਰਹੀਆਂ ਹਨ? ਕਲਪਨਾ ਕਰੋ ਕਿ ਤੁਹਾਡੀਆਂ ਲੱਤਾਂ ਵਿਚਲਾ ਸਾਰਾ ਤਣਾਅ ਹੌਲੀ-ਹੌਲੀ ਤੁਹਾਡੇ ਸਰੀਰ ਵਿਚੋਂ ਨਿੱਕਲ ਕੇ ਫਰਸ਼ 'ਤੇ ਜਾ ਰਿਹਾ ਹੈ ਅਤੇ ਫਿਰ ਵਹਿ ਕੇ ਦੂਰ ਜਾ ਰਿਹਾ ਹੈ। ਜਦੋਂ ਤੁਸੀਂ ਸਾਹ ਲੈਂਦੇ ਹੋ, ਤਾਂ ਆਪਣੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਥੋੜ੍ਹਾ ਜਿਹਾ ਖਿੱਚਣ ਦੀ ਕੋਸ਼ਿਸ਼ ਕਰੋ। ਚਲੋ ਸਾਹ ਲੈਂਦੇ ਹਾਂ, ਅਤੇ ਜਿਵੇਂ ਹੀ ਤੁਸੀਂ ਸਾਹ ਛੱਡਦੇ ਹੋ, ਤਾਂ ਆਪਣੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੀ ਮੁਦਰਾ ਵਿੱਚ ਲਿਆਓ ਅਤੇ ਢਿੱਲਾ ਛੱਡ ਦਿਓ। ਜਿਵੇਂ ਹੀ ਤੁਸੀਂ ਸਾਹ ਲੈਂਦੇ ਹੋ, ਤਣਾਅ ਵੱਲ ਧਿਆਨ ਦਿਓ ਜਿਵੇਂ ਹੀ ਤੁਸੀਂ ਸਾਹ ਛੱਡਦੇ ਹੋ, ਇਹਨਾਂ ਨੂੰ ਢਿੱਲਾ ਛੱਡ ਦਿਓ ਅਤੇ ਮਹਿਸੂਸ ਕਰੋ ਕਿ ਤੁਹਾਡੀਆਂ ਲੱਤਾਂ ਆਰਾਮ ਕਰ ਰਹੀਆਂ ਹਨ।

ਚਲੋ ਸਰੀਰ ਵਿੱਚ ਉੱਪਰ ਨੂੰ ਚੱਲੀਏ, ਇਸਨੂੰ ਤੁਹਾਡੇ ਮੋਢਿਆਂ ਤੱਕ ਲੈ ਕੇ ਜਾਈਏ। ਕੀ ਤੁਸੀਂ ਉਹਨਾਂ ਨੂੰ ਜ਼ੋਰ ਨਾਲ ਸਿਕੋੜ ਰਹੇ ਹੋ? ਆਪਣੇ ਮੋਢਿਆਂ ਨੂੰ ਜਕੜਨ ਦੀ ਕੋਸ਼ਿਸ਼ ਕਰੋ, ਜਿਵੇਂ-ਜਿਵੇਂ ਤੁਸੀਂ ਸਾਹ ਲੈਂਦੇ ਹੋ ਤਾਂ ਉਹਨਾਂ ਨੂੰ ਉੱਪਰ ਨੂੰ ਖਿੱਚੋ। ਜਿਵੇਂ ਹੀ ਤੁਸੀਂ ਸਾਹ ਛੱਡਦੇ ਹੋ, ਆਪਣੇ ਮੋਢਿਆਂ ਦੀਆਂ ਮਾਸਪੇਸ਼ੀਆਂ ਵਿੱਚ ਢਿੱਲਾਪਣ ਮਹਿਸੂਸ ਕਰੋ ਕਿਉਂਕਿ ਤਣਾਅ ਹਰ ਸਾਹ ਦੇ ਨਾਲ ਤੁਹਾਡਾ ਸਰੀਰ ਛੱਡਕੇ ਜਾ ਰਿਹਾ ਹੈ। ਜਿਵੇਂ ਹੀ ਤੁਸੀਂ ਸਾਹ ਛੱਡਦੇ ਹੋ, ਇਹ ਸਭ ਕੁੱਝ ਦੂਰ ਚਲੇ ਜਾਣ ਦਿਓ।

ਹੁਣ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਵੱਲ ਚੱਲਦੇ ਹਾਂ। ਉੱਥੇ ਇਕੱਠੇ ਹੋਏ ਤਣਾਅ 'ਤੇ ਧਿਆਨ-ਕੇਂਦਰਿਤ ਕਰੋ ਅਤੇ ਇਸਨੂੰ ਆਪਣੇ ਹੱਥਾਂ ਰਾਹੀਂ ਆਪਣੇ ਸਰੀਰ ਵਿੱਚੋਂ ਬਾਹਰ ਨਿਕਲਣ ਦਿਓ। ਤੁਹਾਡੇ ਗੁੱਟ, ਤੁਹਾਡੀਆਂ ਬਾਹਾਂ, ਕੂਹਣੀਆਂ, ਤੁਹਾਡੇ ਮੋਢਿਆਂ ਤੋਂ ਉੱਪਰ ਦੀ। ਅਤੇ ਅੰਤ ਵਿੱਚ ਤੁਹਾਡੇ ਸਰੀਰ ਦੇ ਬਿਲਕੁਲ ਹੇਠਾਂ ਤੋਂ ਫਰਸ਼ ਤੱਕ ਹੈ। ਸਾਹ ਛੱਡੋ ਅਤੇ ਇਹ ਸਭ ਬਾਹਰ ਨਿਕਲ ਜਾਣ ਦਿਓ।

ਹੁਣ ਆਪਣਾ ਧਿਆਨ ਆਪਣੇ ਸਿਰ, ਗਰਦਨ ਅਤੇ ਮੱਥੇ ਦੇ ਕਿਸੇ ਵੀ ਤਣਾਅ ਵੱਲ ਲੈ ਕੇ ਜਾਓ। ਉਹਨਾਂ ਨੂੰ ਹਰ ਸਾਹ ਦੇ ਨਾਲ ਢਿੱਲਾ ਹੋਣ ਦਿਓ। ਤੁਹਾਡੀ ਛਾਤੀ, ਤੁਹਾਡੇ ਪੇਟ, ਤੁਹਾਡੀ ਪਿੱਠ, ਤੁਹਾਡੀਆਂ ਲੱਤਾਂ ਰਾਹੀਂ, ਲੱਤਾਂ ਦੇ ਬਿਲਕੁਲ ਹੇਠਲੇ ਹਿੱਸੇ ਵਿੱਚ, ਅਤੇ ਫਿਰ ਫਰਸ਼ 'ਤੇ ਹੇਠਾਂ ਨੂੰ ਜਾ ਰਹੇ ਤਣਾਅ ਦੀ ਕਲਪਨਾ ਕਰੋ।

ਅੰਤ ਵਿੱਚ, ਆਪਣੇ ਪੂਰੇ ਸਰੀਰ 'ਤੇ ਧਿਆਨ-ਕੇਂਦਰਿਤ ਕਰੋ। ਹਰ ਵਾਰੀ ਜਦੋਂ ਤੁਸੀਂ ਸਾਹ ਲੈਂਦੇ ਹੋ, 'ਢਿੱਲਾ ਛੱਡਣਾ' ਸ਼ਬਦ ਬਾਰੇ ਸੋਚੋ। ਜਾਂ ਜੇ ਇਹ ਤੁਹਾਡੇ ਲਈ ਸਹੀ ਨਹੀਂ ਲੱਗਦਾ ਹੈ, ਤਾਂ 'ਸ਼ਾਂਤ' ਜਾਂ 'ਸੁਖਦਾਇਕ' ਸ਼ਬਦ ਨੂੰ ਅਜ਼ਮਾਓ। ਮਹਿਸੂਸ ਕਰੋ ਕਿ ਤੁਹਾਡਾ ਸਰੀਰ ਤੁਹਾਡੇ ਵਲੋਂ ਲਏ ਜਾ ਰਹੇ ਹਰ ਸਾਹ ਦੇ ਨਾਲ ਤਣਾਅ ਨੂੰ ਜਾਣ ਦੇ ਰਿਹਾ ਹੈ। ਆਓ ਕੁੱਝ ਸਾਹਾਂ ਲਈ ਤੁਹਾਡੇ ਪੂਰੇ ਸਰੀਰ ਅਤੇ ਤੁਹਾਡੇ ਸ਼ਾਂਤਮਈ ਸ਼ਬਦ 'ਤੇ ਧਿਆਨ-ਕੇਂਦਰਿਤ ਕਰੀਏ।

ਆਖਰੀ ਵਾਰੀ। ਆਉ ਇਸ ਕਸਰਤ ਨੂੰ ਕੁੱਝ ਵੱਡੇ, ਡੂੰਘੇ ਢਿੱਡ ਨਾਲ ਲਏ ਜਾਣ ਵਾਲੇ ਸਾਹਾਂ ਅਤੇ ਖਿੱਚਾਂ ਨਾਲ ਖ਼ਤਮ ਕਰੀਏ। ਆਪਣੀਆਂ ਪੈਰਾਂ ਦੀਆਂ ਉਂਗਲਾਂ ਨੂੰ ਹਿਲਾਓ। ਹੌਲੀ-ਹੌਲੀ ਆਪਣੀਆਂ ਉਂਗਲਾਂ, ਆਪਣੀਆਂ ਕੂਹਣੀਆਂ, ਬਾਹਾਂ ਅਤੇ ਮੋਢਿਆਂ ਨੂੰ ਫ਼ੈਲਾਓ। ਗੌਰ ਕਰੋ ਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਉਸਦੇ ਮੁਕਾਬਲੇ ਵਿੱਚ ਹੁਣ ਤੁਹਾਡਾ ਸਰੀਰ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ। ਆਪਣੇ ਆਪ ਨੂੰ ਸਰੀਰ ਲਈ ਸ਼ੁਕਰਗੁਜ਼ਾਰ ਹੋਣ ਦਿਓ, ਜਿਵੇਂ ਕਿ ਤੁਹਾਡਾ ਸਰੀਰ ਤੁਹਾਡੇ ਦੁਆਰਾ ਦਿੱਤੇ ਗਏ ਧਿਆਨ, ਦਿਆਲਤਾ ਅਤੇ ਦੇਖਭਾਲ ਲਈ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹੈ। ਜਦੋਂ ਹੁਣ ਤੁਸੀਂ ਖੜ੍ਹੇ ਹੋਣ ਅਤੇ ਆਪਣੇ ਆਲੇ-ਦੁਆਲੇ ਤੁਰਨ-ਫਿਰਨ ਲਈ ਤਿਆਰ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਪਾਣੀ ਪੀ ਸਕਦੇ ਹੋ ਜਾਂ ਸਨੈਕ ਲੈ ਸਕਦੇ ਹੋ। ਯਾਦ ਰੱਖੋ, ਤੁਸੀਂ ਪੂਰੇ ਦਿਨ ਵਿੱਚ ਕਿਸੇ ਵੀ ਸਮੇਂ ਆਪਣੇ ਸਾਹ ਲੈਣ ਅਤੇ ਆਪਣੇ ਸਰੀਰ ਨੂੰ ਸਕੈਨ ਕਰਨ ਲਈ ਵਾਪਸ ਆ ਸਕਦੇ ਹੋ, ਜਾਂ ਇਸ ਕਸਰਤ ਨੂੰ ਦੁਬਾਰਾ ਕਰ ਸਕਦੇ ਹੋ। ਜਦੋਂ ਤੁਹਾਨੂੰ ਲੋੜ ਹੋਵੇ, ਭਾਵੇਂ ਇਸ ਨੂੰ ਕਈ ਵਾਰੀ ਕਰੋ। ਜੇਕਰ ਤੁਸੀਂ ਚੇਤਨਾ ਅਤੇ ਆਰਾਮ ਕਰਨ ਦੀਆਂ ਕਸਰਤਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਜੋ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ, ਤਾਂ ਤੁਸੀਂ ਸਧਾਰਨ, ਪ੍ਰਭਾਵਸ਼ਾਲੀ ਸਵੈ-ਸੰਭਾਲ ਵਿਕਲਪਾਂ ਬਾਰੇ ਗੱਲਬਾਤ ਕਰਨ ਲਈ 1300 726 306 'ਤੇ ਪਾਂਡਾ ਹੈਲਪਲਾਈਨ ਨੂੰ ਫ਼ੋਨ ਕਰ ਸਕਦੇ ਹੋ।

ਹੈਲਪਲਾਈਨ

ਸਾਡੀ ਮੁਫਤ ਰਾਸ਼ਟਰੀ ਪੈਰੀਨੇਟਲ ਮਾਨਸਿਕ ਸਿਹਤ ਹੈਲਪਲਾਈਨ ਨੂੰ ਫ਼ੋਨ ਕਰੋ

1300 726 306 'ਤੇ ਫ਼ੋਨ ਕਰੋ

ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7.30 ਵਜੇ ਤੱਕ, AEST/AEDT ਸਮਾਂ

ਪਾਂਡਾ ਦੀ ਰਾਸ਼ਟਰੀ ਹੈਲਪਲਾਈਨ ਤੁਹਾਡੀ ਭਾਸ਼ਾ ਸਮੇਤ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

ਜਦੋਂ ਤੁਸੀਂ PANDA ਹੈਲਪਲਾਈਨ 'ਤੇ ਫ਼ੋਨ ਕਰਦੇ ਹੋ, ਤਾਂ ਵਿਕਲਪ "1" ਦਬਾਓ ਜੋ ਸਾਨੂੰ ਦੱਸਦਾ ਹੈ ਕਿ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ।

ਤੁਹਾਨੂੰ ਉਦੋਂ ਤੱਕ ਹੋਲਡ (ਉਡੀਕ) 'ਤੇ ਰੱਖਿਆ ਜਾਵੇਗਾ ਜਦੋਂ ਤੱਕ ਸਾਡਾ ਕੋਈ ਕਾਉਂਸਲਰ (ਸਲਾਹਕਾਰ) ਉਪਲਬਧ ਨਹੀਂ ਹੋ ਜਾਂਦਾ ਜਾਂ ਤੁਹਾਨੂੰ ਰਿਕਾਰਡ ਕੀਤਾ ਸੁਨੇਹਾ ਸੁਣਾਈ ਦੇ ਸਕਦਾ ਹੈ ਜੋ ਤੁਹਾਨੂੰ ਸੁਨੇਹਾ ਛੱਡਣ ਲਈ ਕਹਿੰਦਾ ਹੈ।

ਜਦੋਂ ਤੁਹਾਡੇ ਫ਼ੋਨ ਦਾ ਜਵਾਬ ਦਿੱਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ:

ਤੁਹਾਡੇ ਫ਼ੋਨ ਦਾ ਜਵਾਬ ਅੰਗਰੇਜ਼ੀ ਬੋਲਣ ਵਾਲੇ ਸਲਾਹਕਾਰ ਦੁਆਰਾ ਦਿੱਤਾ ਜਾਵੇਗਾ। ਸਾਨੂੰ ਤੁਹਾਡੀ ਤਰਜੀਹੀ ਭਾਸ਼ਾ ਜਾਣਨ ਦੀ ਲੋੜ ਹੋਵੇਗੀ - ਤੁਹਾਨੂੰ ਸਲਾਹਕਾਰ ਨੂੰ ਆਪਣੀ ਪਸੰਦੀਦਾ ਭਾਸ਼ਾ ਦੱਸਣ ਤੋਂ ਇਲਾਵਾ ਹੋਰ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਹੈ।

ਪਾਂਡਾ ਦੁਭਾਸ਼ੀਏ ਦਾ ਇੰਤਜ਼ਾਮ ਕਰੇਗਾ ਅਤੇ ਜਦੋਂ ਕੋਈ ਉਪਲਬਧ ਹੋਵੇਗਾ, ਅਸੀਂ ਤੁਹਾਡੀ ਸਹਾਇਤਾ ਕਰਨ ਦੀ ਕਾਰਵਾਈ ਸ਼ੁਰੂ ਕਰਾਂਗੇ।

ਜੇਕਰ ਕੋਈ ਦੁਭਾਸ਼ੀਏ ਉਪਲਬਧ ਨਹੀਂ ਹੈ, ਤਾਂ ਅਸੀਂ ਤੁਹਾਨੂੰ ਵਾਪਸ ਫ਼ੋਨ ਕਰਾਂਗੇ।

ਸੁਨੇਹਾ ਕਿਵੇਂ ਛੱਡਣਾ ਹੈ:

ਇੱਕ ਸੁਨੇਹਾ ਛੱਡੋ ਕਿਉਂਕਿ ਇਹ ਕਤਾਰ ਵਿੱਚ ਤੁਹਾਡੀ ਜਗ੍ਹਾ ਨੂੰ ਬਰਕਰਾਰ ਰੱਖੇਗਾ। ਤੁਹਾਨੂੰ ਵਾਪਸ ਫ਼ੋਨ ਕਰਦੇ ਰਹਿਣ ਦੀ ਲੋੜ ਨਹੀਂ ਹੈ, ਸਾਡਾ ਸਲਾਹਕਾਰ ਤੁਹਾਨੂੰ ਫ਼ੋਨ ਕਰੇਗਾ।

ਕਿਰਪਾ ਕਰਕੇ ਆਪਣਾ ਨਾਮ, ਫ਼ੋਨ ਨੰਬਰ, ਰਾਜ ਅਤੇ ਭਾਸ਼ਾ ਦੱਸੋ। ਅਸੀਂ ਤੁਹਾਨੂੰ ਦੁਭਾਸ਼ੀਏ ਦੇ ਨਾਲ ਵਾਪਸ ਫ਼ੋਨ ਕਰਾਂਗੇ।

ਜੇਕਰ ਤੁਹਾਨੂੰ ਫੌਰੀ ਮੱਦਦ ਦੀ ਲੋੜ ਹੈ ਤਾਂ

ਟ੍ਰਿਪਲ ਜ਼ੀਰੋ (000) ਜਾਂ ਸਥਾਨਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੂੰ ਫ਼ੋਨ ਕਰੋ।

ਜੇਕਰ ਤੁਹਾਨੂੰ PANDA ਦੇ ਹੈਲਪਲਾਈਨ ਘੰਟਿਆਂ ਤੋਂ ਬਾਹਰ ਸਹਾਇਤਾ ਦੀ ਲੋੜ ਹੈ, ਤਾਂ Lifeline ਨੂੰ 13 11 14 'ਤੇ ਫ਼ੋਨ ਕਰੋ।

ਪਾਂਡਾ ਮਦਦ ਕਰ ਸਕਦਾ ਹੈ

ਪਾਂਡਾ ਮਦਦ ਕਰ ਸਕਦਾ ਹੈ

Was this page helpful?

Please Tell us more

PANDA acknowledges the Traditional Owners of the land where we work and live. We pay our respects to Elders past and present. We celebrate the stories, culture and traditions of Aboriginal and Torres Strait Islander people who birth, work, live and raise families on this land.

At PANDA, we embrace the power of diversity through inclusion. We strive to foster belonging and empowerment at work. We will create relevant messaging and marketing for our diverse consumers. We will listen and engage with our diverse communities.

Reconciliation Action Plan

Stay in the loop

Stay up to date by subscribing to PANDA's e-newsletter. Containing personal stories, research, inspiration and more.

Get support
Expecting a babyNew ParentsGrowing FamiliesDadsLanguages other than English
Registered-charity-logoNSMHS-logo

While PANDA has exercised due care in ensuring the accuracy of the material contained on this website, the information is made available on the basis that PANDA is not providing professional advice on a particular matter. This website is not a substitute for independent professional advice. Nothing contained in this website is intended to be used as medical advice, nor should it be used as a substitute for your own health professional's advice.

1300 number calls from a landline are charged as a standard local call. Calls made to a 1300 number from a mobile is charged accordingly at the mobile carrier rates.

Privacy policyPolicies
Structured Content powered by Sanity.io
© PANDA 2026
Structured Content powered by Sanity.io
Quick Exit Site

How are you going?

Everyone’s experience of pregnancy, birth and parenting is unique and brings different rewards and challenges. Our mental health checklist can help you to see if what you’re experiencing or observing in a loved one could be a reason to seek help.